Your Language
ਪੀਸੀਓਐਸ (PCOS) ਬਾਰੇ ਹਕੀਕਤ ਸਾਂਝੀ ਕਰਨਾ
+ ਪੀਸੀਓਐਸ ਕੀ ਹੈ ?
ਪੋਲਿਸਿਸਟਿਕ ਓਵਰੀ ਸਿੰਡ੍ਰੋਮ (PCOS) ਅੱਜ ਦੀਆਂ ਸਭ ਤੋਂ ਆਮ ਸਮੱਸਿਆਵਾਂ ਵਿੱਚੋਂ ਇੱਕ ਹੈ ਜਿਸਦਾ ਅੋਰਤਾਂ ਪ੍ਰਜਨਨ (ਬੱਚਾ ਜੰਮਣ ਦੀ) ਉਮਰ (15-45 ਸਾਲ) ਵਿੱਚ ਸਾਮ੍ਹਣਾ ਕਰਦੀਆਂ ਹਨ । ਭਾਰਤ ਵਿੱਚ, ਕਿਹਾ ਜਾਂਦਾ ਹੈ ਕਿ ਪ੍ਰਜਨਨ ਉਮਰ ਵਿੱਚ ਲਗਭਗ 36% ਮਹਿਲਾਂ ਆਬਾਦੀ ਪੀਸੀਓਐਸ ਤੋਂ ਪੀੜਤ ਹੈ ਜਾਂ ਮੋਟੇ ਤੌਰ ਤੇ ਕਹੀਏ ਤਾਂ ਪ੍ਰਜਨਨ ਉਮਰ ਵਿੱਚ ਹਰ 4 ਮਹਿਲਾਵਾਂ ਵਿੱਚੋਂ 1 ਨੂੰ ਪੋਲੀਸਿਸਟਿਕ ਓਵਰੀਜ਼ (ਬਹੁਗੰਠੀ ਅੰਡਕੋਸ਼) ਹੈ । ਇੱਥੋਂ ਤਕ ਕਿ ਵਰਤਮਾਨ ਸਮੇਂ ਵਿੱਚ ਕਿਸੇ ਵੀ ਸਮਾਜਕ ਜਾਂ ਮੀਡਿਆ ਇਕੱਠ ਵਿੱਚ ਮਹਿਲਾਵਾਂ ਦੀ ਸਿਹਤ ਬਾਰੇ ਗੱਲ ਹੁੰਦੀ ਹੈ ਤਾਂ ਪੀਸੀਓਐਸ ਸਭ ਤੋਂ ਜਿਆਦਾ ਬੋਲਣ ਵਾਲੇ ਵਿਸ਼ਿਆਂ ਵਿੱਚੋਂ ਇੱਕ ਹੁੰਦਾ ਹੈ । ਇਹ ਸਮੱਸਿਆ ਬਹੁਤ ਆਮ ਹੈ ਅਤੇ ਸਾਡੇ ਵਿੱਚੋਂ ਕਿਸੇ ਨੂੰ ਵੀ ਹੋ ਸਕਦੀ ਹੈ । ਇੱਥੇ ਵਿਅਕਤੀ ਨੂੰ ਸਿਰਫ ਇਹ ਸਮਝਣ ਦੀ ਲੋੜ ਹੈ ਕਿ ਉਹ ਸਾਰੀਆਂ ਗੱਲਾਂ ਕਿਹੜੀਆਂ ਹਨ ਜੋ ਉਸਨੂੰ ਇਸ ਉੱਤੇ ਕਾਬੂ ਪਾਉਣ ਲਈ ਅਤੇ ਇਸਦੇ ਨਾਲ ਪੀਸੀਓਐਸ ਦੀਆਂ ਜਟਿਲਤਾਵਾਂ ਤੋਂ ਬਚਣ ਲਈ ਪਤਾ ਹੋਣੀਆਂ ਚਾਹੀਦੀਆਂ ਹਨ ਜੋ ਕਿ ਬਾਂਝਪਨ ਪੈਦਾ ਕਰ ਸਕਦੀਆਂ ਹਨ ਜੇ ਬਗੈਰ ਇਲਾਜ ਕੀਤੇ ਛੱਡ ਦਿੱਤੀਆਂ ਜਾਣ ।

ਉਹ ਸੰਕੇਤ ਜੋ ਪੀਸੀਓਐਸ ਦਾ ਪਤਾ ਲਗਾਉਣ ਵਿੱਚ ਮਦਦ ਕਰਦੇ ਹਨ
 • ਮੁਹਾਂਸੇ/ਕਿੱਲ ਅਤੇ ਅਤਿਰੋਮਤਾ/ਸਰੀਰ ਤੇ ਬਹੁਤ ਜ਼ਿਆਦਾ ਵਾਲ ਆਉਣਾ
 • ਮੋਟਾਪਾ/ਭਾਰ ਵਧਣਾ
 • ਅਨਿਯਮਿਤ ਮਾਹਵਾਰੀ
 • ਰੰਜਕਤਾ (ਕਾਲੇ ਧੱਬੇ), ਖਾਸ ਤੌਰ ਤੇ ਗਰਦਨ ਅਤੇ ਕੱਛ ਵਿੱਚ
 • ਪੋਲੀਸਿਸਟਿਕ ਓਵਰੀਜ਼ (ਬਹੁਗੰਠੀ ਅੰਡਕੋਸ਼) (ਅੰਡਕੋਸ਼ ਵਿੱਚ ਵਿਕਸਤ ਹੋਈ ਸਿਸਟ) - ਜਿਸਦੀ ਪੁਸ਼ਟੀ ਅਲਟ੍ਰਾ ਸੋਨੋਗ੍ਰਾਫੀ (ਯੂਐਸਜੀ) ਦੁਆਰਾ ਕੀਤੀ ਜਾ ਸਕਦੀ ਹੈ ।

ਪੀਸੀਓਐਸ ਦੇ ਸੰਕੇਤ ਛੇਤੀ ਹੀ ਸ਼ੁਰੂ ਹੋ ਸਕਦੇ ਹਨ ਪਰ ਜ਼ਿਆਦਾਤਰ ਮਾਮਲਿਆਂ ਵਿੱਚ ਇਹ ਸੰਕੇਤ ਕਿਸ਼ੋਰ-ਅਵਸਥਾ ਦੇ ਅੰਤਲੇ ਪੜਾਅ ਵਿੱਚ ਅਤੇ ਪਰੌੜਤਾ ਦੀ ਸ਼ੁਰੂਆਤ ਤੇ ਉਭਰ ਕੇ ਆਉਂਦੇ ਹਨ । ਪੀਸੀਓਐਸ ਦੀ ਤਸ਼ਖ਼ੀਸ (ਪਛਾਣ) ਅਕਸਰ ਗ਼ਲਤ ਕੀਤੀ ਜਾਂਦੀ ਹੈ ਜਾਂ ਦਰੁਸਤ ਤੌਰ ਤੇ ਇਸਦੀ ਤਸ਼ਖ਼ੀਸ ਆਪ ਹੀ ਕੀਤੀ ਜਾਂਦੀ ਹੈ ਜਦੋਂ ਸੁੰਦਰਤਾ-ਸੰਬੰਧੀ ਸਮੱਸਿਆਵਾਂ ਦੇ ਸੰਕੇਤ ਦਿਖਾਈ ਦਿੰਦੇ ਹਨ ਜਿਵੇਂ ਮੁਹਾਂਸੇ/ਕਿੱਲ ਅਤੇ ਅਤਿਰੋਮਤਾ/ਬਹੁਤ ਜ਼ਿਆਦਾ ਵਾਲ ਆਉਂਦੇ ਹਨ ।

ਹਾਲਾਂਕਿ, ਵੱਡੀ ਸੰਖਿਆ ਵਿੱਚ ਔਰਤਾਂ ਨੂੰ ਤਾਂ ਇਹ ਵੀ ਪਤਾ ਜਾਂ ਅਹਿਸਾਸ ਨਹੀਂ ਹੁੰਦਾ ਕਿ ਉਨ੍ਹਾਂ ਵਿੱਚ ਪੀਸੀਓਐਸ ਦੀ ਸ਼ੁਰੂਆਤ ਹੋ ਚੁੱਕੀ ਹੈ, ਜਦੋਂ ਤਕ ਉਨ੍ਹਾਂ ਨੂੰ ਮਾਹਵਾਰੀ ਚੱਕਰ ਵਿੱਚ ਸਮੱਸਿਆ ਨਹੀਂ ਹੁੰਦੀ ਜਾਂ ਬੱਚਾ ਠਹਿਰਣ ਵਿੱਚ ਔਖ ਨਹੀਂ ਆਉਂਦੀ ।

1) ਪੋਲੀਸਿਸਟਿਕ ਓਵਰੀਜ਼ (ਅੰਡਕੋਸ਼ ਵਿੱਚ ਵਿਕਸਤ ਹੋਈ ਸਿਸਟ):
ਹਰੇਕ ਔਰਤ ਦੇ ਦੋ ਅੰਡਕੋਸ਼ ਹੁੰਦੇ ਹਨ ਜੋ ਬੱਚੇਦਾਨੀ ਦੇ ਦੋਹੇਂ ਪਾਸੇ ਹੁੰਦੇ ਹਨ । ਹਰੇਕ ਅੰਡਕੋਸ਼ ਦਾ ਆਕਾਰ ਲਗਭਗ ਪੱਥਰ ਦੀ ਇੱਕ ਵੱਡੀ ਗੋਲੀ ਜਿੰਨਾ ਹੁੰਦਾ ਹੈ । ਅੰਡਕੋਸ਼ ਅੰਡੇ ਅਤੇ ਵੱਖ-ਵੱਖ ਹਾਰਮੋਨ ਬਣਾਉਂਦੇ ਹਨ ।
ਆਮ ਤੌਰ ਤੇ, ਹਰੇਕ ਮਾਹਵਾਰੀ ਚੱਕਰ ਵਿੱਚ, ਅੰਡਕੋਸ਼ ਵਿੱਚ ਕਈ ਛੋਟੇ ਫੋਲਿਕਲਜ਼ ਵਿਕਸਤ ਹੋ ਜਾਂਦੇ ਹਨ ਅਤੇ ਅੰਡੇ ਬਣਾਉਂਦੇ ਹਨ । ਚੱਕਰ ਦੇ ਵਿੱਚਕਾਰ, ਅੰਡਕੋਸ਼ ਵਿੱਚੋਂ ਇੱਕ ਅੰਡਾ ਫੈਲੋਪਿਅਨ ਟਿਊਬਾਂ ਵਿੱਚ ਚਲਾ ਜਾਂਦਾ ਹੈ । ਇਸਨੂੰ ``ਓਵੂਲੇਸ਼ਨ'' ਪ੍ਰਕਿਰਿਆ ਕਹਿਂਦੇ ਹਨ । ਦੂਜੇ ਫੋਲਿਕਲਜ਼ ਲੋੜ ਤੋਂ ਵਧ ਪੱਕ ਜਾਂਦੇ ਹਨ ਅਤੇ ਟੁੱਟ ਜਾਂਦੇ ਹਨ ।
ਪੀਸੀਓਐਸ ਵਾਲੀਆਂ ਅੋਰਤਾਂ ਵਿੱਚ, ਓਵੂਲੇਸ਼ਨ ਚੱਕਰ ਨਹੀਂ ਹੁੰਦਾ ਅਤੇ ਅੰਡਾ ਰਿਲੀਜ਼ ਨਹੀਂ ਹੁੰਦਾ । ਫੋਲਿਕਲਜ਼ ਟੁੰਟਦੇ ਨਹੀਂ ਹਨ, ਪਰ ਤਰਲ ਨਾਲ ਭਰ ਜਾਂਦੇ ਹਨ ਅਤੇ ਸਿਸਟ ਦਾ ਰੂਪ ਲੈ ਲੈਂਦੇ ਹਨ ਜੋ ਕੁਝ ਅੰਗੂਰਾਂ ਦੇ ਗੁੱਛੇ ਤਰ੍ਹਾਂ ਦਿਖਾਈ ਦਿੰਦੀਆਂ ਹਨ । ਅੰਡਕੋਸ਼ ਸੁੱਜ ਵੀ ਸਕਦੇ ਹਨ, ਕਈ ਵਾਰ ਸਧਾਰਨ ਤੋਂ ਦੋ ਤੋਂ ਪੰਜ ਗੁਣਾ ਵੱਡੇ ਹੋ ਜਾਂਦੇ ਹਨ ।
ਤੁਹਾਡਾ ਡਾਕਟਰ ਇਹ ਪਤਾ ਲਗਾਉਣ ਲਈ ਕਿ ਕੀ ਤੁਹਾਨੂੰ ਪੋਲੀਸਿਸਟਿਕ ਓਵਰੀਜ਼ ਹਨ ਜਾਂ ਨਹੀਂ, ਤੁਹਾਨੂੰ ਇੱਕ ਅਲਟ੍ਰਾਸਾਉਂਡ ਸਕੈਨ ਦੀ ਸਿਫਾਰਿਸ਼ ਕਰ ਸਕਦਾ ਹੈ ।

2) ਅਨਿਯਮਿਤ ਮਾਹਵਾਰੀ ਚੱਕਰ:
ਬੱਚਾ ਜੰਮਣ ਵਾਲੀ ਉਮਰ ਦੀ ਔਰਤ ਦਾ ਮਾਹਵਾਰੀ ਚੱਕਰ ਲਗਭਗ 28 ਦਿਨਾਂ ਦਾ ਹੁੰਦਾ ਹੈ, ਜਦਕਿ ਇਹ 25 ਤੋਂ 35 ਦਿਨਾਂ ਤਕ ਵੱਖ-ਵੱਖ ਹੋ ਸਕਦਾ ਹੈ । ਪੀਸੀਓਐਸ ਔਰਤਾਂ ਵਿੱਚ, ਮਾਹਵਾਰੀ ਚੱਕਰ ਆਮ ਤੌਰ ਤੇ >35 ਦਿਨਾਂ ਦੇ ਅੰਤਰਾਲ ਤੇ ਹੁੰਦਾ ਹੈ (ਅਨਿਯਮਿਤ ਮਾਹਵਾਰੀ ਚੱਕਰ) ਜਾਂ ਮਾਹਵਾਰੀ ਨਹੀਂ ਵੀ ਆ ਸਕਦੀ ਹੈ ।
ਜੇ ਅਸੀਂ ਹਾਲ ਹੀ ਵਿੱਚ ਹੋਏ ਅਧਿਐਨਾਂ ਬਾਰੇ ਸੋਚੀਏ ਤਾਂ ਤਕਰੀਬਨ 99% ਪੀਸੀਓਐਸ ਔਰਤਾਂ ਨੂੰ ਅਨਿਯਮਿਤ ਮਾਹਵਾਰੀ ਆੁਦੀ ਹੈ ।
ਜੇ ਤੁਹਾਡਾ ਮਾਹਵਾਰੀ ਚੱਕਰ ਅਨਿਯਮਿਤ ਹੈ, ਤਾਂ ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ ਕੋਈ ਕਦਮ ਚੁੱਕੋ ਅਤੇ ਜਿੰਨੀ ਛੇਤੀ ਹੋ ਸਕੇ ਆਪਣੇ ਡਾਕਟਰ ਨਾਲ ਮਸ਼ਵਰਾ ਕਰੋ ।3) ਮੁਹਾਂਸੇ/ਕਿਲ ਅਤੇ ਅਤਿਰੋਮਤਾ/ਬਹੁਤ ਜ਼ਿਆਦਾ ਵਾਲ ਆਉਣੇ:
ਕਿੱਲ ਅਤੇ ਅਤਿਰੋਮਤਾ ਪੀਸੀਓਐਸ ਦੇ ਸਭ ਤੋਂ ਆਮ ਦਿਖਾਈ ਦੇਣ ਵਾਲੇ ਲੱਛਣਾਂ ਵਿੱਚੋਂ ਹਨ । ਅਤਿਰੋਮਤਾ ਕੁਝ ਨਹੀਂ ਹੈ ਸਿਰਫ ਵਾਲਾਂ ਦਾ ਜ਼ਿਆਦਾ ਉੱਗਣਾ ਹੈ, ਆਮ ਤੌਰ ਤੇ ਚਿੱਤੜਾਂ, ਪਿੱਠ, ਛਾਤੀ ਅਤੇ ਚੇਹਰੇ ਤੇ । ਜਦਕਿ ਮੁਹਾਂਸੇ ਇੱਕ ਤਵਚਾ ਰੋਗ ਹੈ ਜਿੱਥੇ ਮੁਹਾਂਸਿਆਂ ਵਾਂਗ ਗੰਢਾਂ ਬਣਦੀਆਂ ਹਨ । ਮੁਹਾਂਸੇ/ਕਿੱਲ ਆਮ ਤੌਰ ਤੇ ਚੇਹਰੇ, ਪਿੱਠ ਅਤੇ ਛਾਤੀ ਤੇ ਹੁੰਦੇ ਹਨ । ਲਗਭਗ 75% ਪੀਸੀਓਐਸ ਔਰਤਾਂ ਨੂੰ ਅਤਿਰੋਮਤਾ ਹੁੰਤੀ ਹੈ ਅਤੇ ਲਗਭਗ 34% ਪੀਸੀਓਐਸ ਔਰਤਾਂ ਨੂੰ ਮੁਹਾਂਸੇ/ਕਿੱਲ ਹੁੰਦੇ ਹਨ ।
ਪੀਸੀਓਐਸ ਔਰਤਾਂ ਵਿੱਚ, ਅੰਡਕੋਸ਼ ਸਿਸਟ ਦੇ ਕਾਰਨ ਹਾਰਮੋਨ-ਸੰਬੰਧੀ ਅਸੰਤੁਲਨ ਹੋ ਜਾਂਦਾ ਹੈ ਇਸਲਈ ਪੁਰਸ਼ ਹਾਰਮੋਨ ਜਿਆਦਾ ਬਣਨੇ ਸ਼ੁਰੂ ਹੋ ਜਾਂਦੇ ਹਨ (ਜਿਵੇਂ ਕਿ ਟੈਸਟੋਸਟੇਰੋਨ) । ਪੁਰਸ਼ ਹਾਰਮੋਨ ਜਿਆਦਾ ਹੋ ਜਾਣ ਦੇ ਕਾਰਨ ਮੁਹਾਂਸੇ/ਕਿੱਲ ਅਤੇ ਅਤਿਰੋਮਤਾ/ਜ਼ਿਆਦਾ ਵਾਲ ਉੱਗਣਾ ਆਦਿ ਸਮੱਸਿਆਵਾਂ ਹੁੰਦੀਆਂ ਹਨ ।


4) ਮੋਟਾਪਾ/ਭਾਰ ਵਧਣਾ:
ਮੋਟਾਪਾ ਜਾਂ ਲਗਾਤਾਰ ਭਾਰ ਵਧਣਾ ਪੀਸੀਓਐਸ ਦੀ ਇੱਕ ਆਮ ਵਿਸ਼ੇਸ਼ਤਾ ਹੈ । ਲਗਭਗ 50% ਪੀਸੀਓਐਸ ਔਰਤਾਂ ਮੋਟੀਆਂ ਹੁੰਦੀਆਂ ਹਨ । ਖਾਣ-ਸਬੰਧੀ ਆਦਤਾਂ ਅਤੇ ਜੀਵਨਸ਼ੈਲੀ ਵਿੱਚ ਤਬਦੀਲੀਆਂ ਪੀਸੀਓਐਸ ਔਰਤਾਂ ਨੂੰ ਹੋਰ ਜ਼ਿਆਦਾ ਮੋਟਾ ਕਰ ਦਿੰਦੀਆਂ ਹਨ ।
ਮੋਟਾਪਾ ਪੀਸੀਓਐਸ ਔਰਤਾਂ ਵਿੱਚ ਆਮ ਤੌਰ ਤੇ ਪਾਇਆ ਜਾਂਦਾ ਹੈ ਕਿਉਂਕਿ ਉਨ੍ਹਾਂ ਦੀਆਂ ਸਰੀਰਕ ਕੋਸ਼ਿਕਾਵਾਂ ਸ਼ੁਗਰ/ਗਲੂਕੋਜ਼ ਨੂੰ ਨਿਯੰਤ੍ਰਤ ਕਰਦੇ ਇਨਸੁਲਿਨ ਨਾਮਕ ਹਾਰਮੋਨ ਦੇ ਪ੍ਰਤੀ ਵਿਰੋਧੀ ਹੁੰਦੀਆਂ ਹਨ । ਇਹ ਇਨਸੂਲਿਨ ਰੋਧਕ, ਕੋਸ਼ਿਕਾਵਾਂ ਨੂੰ ਸ਼ੁਗਰ/ਗਲੂਕੋਜ਼ ਦਾ ਇਸਤੇਮਾਲ ਕਰਨ ਤੋਂ ਰੋਕਦਾ ਹੈ ਜੋ ਵਸਾ H^ ਦੇ ਰੂਪ ਵਿੱਚ ਸਟੋਰ ਕੀਤੀ ਜਾਂਦੀ ਹੈ ਇਸਤਰ੍ਹਾਂ ਮੋਟਾਪਾਂ ਹੁੰਦਾ ਜਾਂ ਭਾਰ ਵਧਦਾ ਹੈ ।
ਮੋਟਾਪੇ ਦੇ ਕਾਰਨ ਹਾਰਮੋਨਾਂ ਅੰਦਰ ਅਸੰਤੁਲਨ ਵੀ ਹੁੰਦਾ ਹੈ ਜੋ ਮਾਹਵਾਰੀ ਚੱਕਰਾਂ ਨੂੰ ਪ੍ਰਭਾਵਿਤ ਕਰਦਾ ਹੈ । ਜੇ ਤੁਸੀਂ ਮੋਟੇ ਹੋ ਜਾਂ ਲੋੜ ਤੋਂ ਵਧ ਭਾਰ ਵਾਲੇ ਹੋ, ਤਾਂ ਤੁਹਾਨੂੰ ਭਾਰ ਘਟਾਉਣ ਅਤੇ ਸਿਹਤਮੰਦ ਆਹਾਰ ਲੈਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ।

5) ਰੰਜਕਤਾ, ਖਾਸ ਤੌਰ ਤੇ ਗਰਦਨ ਅਤੇ ਕੱਛਾਂ ਵਿੱਚ:
ਪੀਸੀਓਐਸ ਔਰਤਾਂ ਨੂੰ ਗਰਦਨ ਦੇ ਪਿੱਛੇ, ਕੱਛਾਂ, ਮੱਥੇ, ਸੰਭਾਵੀ ਤੌਰ ਤੇ ਸਰੀਰ ਦੇ ਦੂਜੇ ਹਿੱਸਿਆਂ ਤੇ ਅਰੰਜਕਤਾ ਜਾਂ ਕਾਲੇ ਧੱਬੇ ਹੋ ਸਕਦੇ ਹਨ । ਅਜਿਹਾ ਇਸਲਈ ਹੈ ਕਿਉਂਕਿ ਖੂਨ ਵਿੱਚ ਇਨਸੁਲਿਨ ਹਾਰਮੋਨ ਬਹੁਤ ਜ਼ਿਆਦਾ ਹੋ ਜਾਂਦਾ ਹੈ, ਸਲਾਹ ਦਿੱਤੀ ਜਾਂਦੀ ਹੈ ਤੁਰੰਤ ਹੀ ਕਿਸੇ ਨਾਰੀ-ਰੋਗ ਵਿਸ਼ੇਸ਼ੱਗ ਦਾ ਮਸ਼ਵਰਾ ਲਉ ।6) ਬਾਂਝਪਨ:
ਬਾਂਝਪਨ ਦਾ ਮਤਲਬ ਹੈ ਬੱਚਾ ਠਹਿਰਣ ਵਿੱਚ (ਗਰਭਵਤੀ ਹੋਣ) ਵਿੱਚ ਮੁਸ਼ਕਲ ਹੋਣਾ । ਪੀਸੀਓਐਸ ਵਰਤਮਾਨ ਸਮੇਂ ਵਿੱਚ ਬਾਂਝਪਨ ਦਾ ਸਭ ਤੋਂ ਵੱਡਾ ਕਾਰਨ ਹੈ । ਪੀਸੀਓਐਸ ਔਰਤਾਂ ਵਿੱਚ ਮਾਹਵਾਰੀ ਅਨਿਯਮਿਤ ਹੋਣਾ ਜਾਂ ਨਾ ਆਉਣਾ ਅਕਸਰ ਓਵੂਲੇਸ਼ਨ (ਅੰਡਕੋਸ਼ ਤੋਂ ਅੰਡਿਆਂ ਦਾ ਬਣਨਾ ਅਤੇ ਰਿਲੀਜ਼ ਹੋਣਾ) ਦੀ ਅਣਹੋਂਦ ਨਾਲ ਸਬੰਧਤ ਹੁੰਦਾ ਹੈ, ਜੋ ਗਰਭਧਾਰਨ ਜਾਂ ਗਰਭਵਤੀ ਹੋਣ ਦੀ ਸੰਭਾਵਨਾ ਨੂੰ ਘਟਾਉਂਦਾ ਹੈ ।
ਜੇ ਤੁਹਾਨੂੰ ਗਰਭ ਧਾਰਨ ਕਰਨ ਵਿੱਚ ਔਖ ਹੁੰਦੀ ਹੈ, ਮਸ਼ਵਰਾ ਲਓ ਪੀਸੀਓਐਸ ਹੋ ਸਕਦਾ ਹੈ ।
+ ਅਣਇਲਾਜੀ ਪੀਸੀਓਐਸ ਦੇ ਕੀ ਪ੍ਰਭਾਵ ਹੁੰਦੇ ਹਨ?
ਸਭ ਤੋਂ ਮਹੱਤਵਪੂਰਨ ਗੱਲ ਜੋ ਇੱਕ ਵਿਅਕਤੀ ਵਾਸਤੇ ਸਮਝਣੀ ਜ਼ਰੂਰੀ ਹੈ, ਉਹ ਇਹ ਹੈ ਕਿ ਇਹ ਸਿਰਫ ਸੁੰਦਰਤਾ-ਸਬੰਧੀ ਜਾਂ ਮਾਹਵਾਰੀ ਸਬੰਧੀ ਸਮੱਸਿਆ ਨਹੀਂ ਹੈ । ਇਸ ਨਾਲ ਕਈ ਲੰਮੇ ਸਮੇਂ ਦੀਆਂ ਸਮੱਸਿਆਵਾਂ ਹੋਣ ਦਾ ਜੋਖਮ ਜੁੜਿਆ ਹੋ ਸਕਦਾ ਹੈ । ਪੀਸੀਓਐਸ ਮਹਿਲਾਵਾਂ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਹ ਮਾਹਵਾਰੀ ਚੱਕਰ ਦੇ ਰੁੱਕ ਜਾਣ ਤਕ ਕਿਸੇ ਨਾਰੀ-ਰੋਗ ਵਿਸ਼ੇਸ਼ਗ ਤੋਂ ਆਪਣੀ ਸਿਹਤ ਦੀ ਨਿਯਮਿਤ ਆਧਾਰ ਤੇ ਚਾਂਚ ਕਰਾਉਣ ਭਾਵੇਂ ਲੰਛਣ ਚਲੇ ਵੀ ਜਾਂਦੇ ਹਨ ।
 • ਬਾਂਝਪਨ/ਗਰਭਵਤੀ ਹੋਣ ਦੀ ਅਯੋਗਤਾ
  ਜਿਵੇਂ ਕਿ ਪਹਿਲਾਂ ਚਰਚਾ ਕੀਤੀ ਗਈ ਹੈ ਕਿ ਪੀਸੀਓਐਸ, ਬਾਂਝਪਨ ਜਾਂ ਗਰਭਵਤੀ ਹੋਣ ਦੀ ਅਯੋਗਤਾ ਦਾ ਆਮ ਕਾਰਨ ਹੈ । ਇਸਲਈ ਬਾਂਝਪਨ ਦੇ ਭਵਿੱਖੀ ਜੋਖਮ ਤੋਂ ਬਚਣ ਲਈ ਲਾਜ਼ਮੀ ਹੈ ਕਿ ਪੀਸੀਓਐਸ ਦੀ ਛੇਤੀ ਤਸ਼ਖੀਸ (ਪਛਾਣ) ਹੋਵੇ ।
 • ਡਾਇਬਟੀਜ਼ (ਸ਼ੱਕਰ-ਰੋਗ)
  ਪੀਸੀਓਐਸ ਵਾਲੀਆਂ ਤਕਰੀਬਨ 50% ਔਰਤਾਂ ਨੂੰ 40 ਸਾਲ ਦੀ ਹੋਣ ਤੋਂ ਪਹਿਲਾਂ ਡਾਇਬਟੀਜ਼ ਜਾਂ ਡਾਇਬਟੀਜ਼ ਦੀ ਸ਼ੁਰੂਆਤ ਹੋ ਜਾਵੇਗੀ । ਇਸਲਈ, ਜੇ ਤੁਹਾਨੂੰ ਪੀਸੀਓਐਸ ਹੈ, ਤਾਂ ਡਾਇਬਟੀਜ਼ ਤੋਂ ਬਚਣ ਲਈ ਕਸਰਤ ਕਰਨ ਅਤੇ ਭੋਜਨ-ਸਬੰਧੀ ਆਦਤਾਂ ਨੂੰ ਬਦਲਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ । • ਉੱਚ ਬਲੱਡ ਕੋਲੇਸਟ੍ਰੋਲ ਅਤੇ ਕਾਰਡਿਓਵਸਕੁਲਰ ਰੋਗ
  ਪੀਸੀਓਐਸ ਔਰਤਾਂ, ਉੱਚ ਬਲੱਡ ਕੋਲੇਸਟ੍ਰੋਲ ਹੋਣ ਦੇ ਵਧ ਜੋਖਮ ਤੇ ਹੁੰਦੀਆਂ ਹਨ । ਕਿਉਂਕਿ ਕਾਰਡਿਓਵਸਕੁਲਰ ਬਿਮਾਰੀ ਕਰੀਬੀ ਤੌਰ ਤੇ ਕੋਲੇਸਟ੍ਰੋਲ ਨਾਲ ਸਬੰਧਤ ਹੁੰਦੀ ਹੈ, ਅਜਿਹੀ ਬਿਮਾਰੀ (ਦਿਲ ਦਾ ਦੌਰਾ) ਦਾ ਜੋਖਮ ਪੀਸੀਓਐਸ ਔਰਤਾਂ ਵਿੱਚ ਵਧ ਸਕਦਾ ਹੈ । • ਗਰਭ-ਅਵਸਥਾ ਸਬੰਧੀ ਜਟਿਲਤਾਵਾਂ
  ਪੀਸੀਓਐਸ ਔਰਤਾਂ ਦੀ ਗਰਭ-ਅਵਸਖਾ ਦੌਰਾਨ ਜਟਿਲਤਾਵਾਂ ਵਿਕਸਤ ਕਰਨ ਦੀ ਵਧ ਸੰਭਾਵਨਾ ਹੁੰਦੀ ਹੈ । ਇਸ ਵਿੰਚ ਗਰਭ-ਅਵਸਥਾ ਦੌਰਾਨ ਸਮੇਂ ਤੋਂ ਪਹਿਲਾਂ ਬੱਚਾ ਪੈਦਾ ਹੋਣਾ ਜਾਂ ਗਰਭ-ਅਵਸਥਾ ਵਿੱਚ ਉੱਚ ਬਲੱਡ ਪ੍ਰੈਸ਼ਰ (ਪ੍ਰੀ-ਐਕਲੈਂਪਸਿਆ) ਜਾਂ ਇੱਥੋਂ ਤਕ ਕਿ ਡਾਇਬਟੀਜ਼ ਹੋਣਾ ਸ਼ਾਮਲ ਹੈ । ਜੇ ਤੁਹਾਨੂੰ ਪੀਸੀਓਐਸ ਹੈ, ਤਾਂ ਤੁਹਾਨੂੰ ਨਿਯਮਿਤ ਆਧਾਰ ਤੇ ਆਪਣਾ ਮੁਆਇਨਾ ਕਰਵਾਉਣਾ ਚਾਹਿਦਾ ਹੈ ।


 • ਐਂਡੋਮੈਟ੍ਰਿਅਲ ਕੈਂਸਰ/ਬੱਚੇਦਾਨੀ ਦੀ ਲਾਈਨਿੰਗ ਦਾ ਕੈਂਸਰ
  ਜਿਵੇਂ ਕਿ ਚਰਚਾ ਕੀਤੀ ਗਈ ਹੈ ਪੀਸੀਓਐਸ ਮਹਿਲਾਵਾਂ ਦਾ ਮਾਹਵਾਰੀ ਚੱਕਰ ਅਨਿਯਮਿਤ ਹੁੰਦਾ ਹੈ ਜਾਂ ਮਾਹਵਾਰੀ ਨਹੀਂ ਆਉਂਦੀ । ਇਸਲਈ, ਉਨ੍ਹਾਂ ਨੂੰ ਬੱਚੇਦਾਨੀ ਦੀ ਲਾਈਨਿੰਗ (ਅੰਦਰਲੀ ਸਤ੍ਹਾ) ਦਾ ਕੈਂਸਰ ਹੋਣ ਦਾ ਵਧ ਖਤਰਾ ਹੁੰਦਾ ਹੈ ।ਇਸਲਈ, ਇੱਥੋਂ ਤਕ ਕਿ ਜੇ ਤੁਹਾਨੂੰ ਸ਼ੱਕ ਵੀ ਹੈ ਕਿ ਤੁਹਾਨੂੰ ਪੀਸੀਓਐਸ ਹੋ ਸਕਦਾ ਹੈ, ਤਾਂ ਕਿਰਪਾ ਕਰਕੇ ਇਸਨੂੰ ਨਜ਼ਰ-ਅੰਦਾਜ਼ ਨਾ ਕਰੋ । ਇਨ੍ਹਾਂ ਛੋਟੀਆਂ ਸਮੱਸਿਆਵਾਂ ਨੂੰ ਅਤੇ ਸਿਹਤ ਸਮੱਸਿਆਵਾਂ ਦੀ ਤੀਬਰਤਾ ਨੂੰ ਧਿਆਨ ਵਿੱਚ ਲਿਆਉਣ ਦੀ ਤਾਕੀਦੀ ਲੋੜ ਹੁੰਦੀ ਹੈ ਜੋ ਤੁਹਾਡੇ ਰਸਤੇ ਵਿੱਚ ਆ ਸਕਦੀਆਂ ਹਨ ।

+ ਪੀਸੀਓਐਸ ਦੇ ਕਾਰਨ ਕੀ ਹਨ?
ਜਿਵੇਂ ਕਿ ਅਸੀਂ ਹੁਣ ਜਾਣਦੇ ਹਾਂ ਕਿ ਪੀਸੀਓਐਸ ਇੱਕ ਬਹੁ-ਕਾਰਕੀ ਵਿਕਾਰ ਹੈ । ਪੀਸੀਓਐਸ ਹੋਣ ਦੇ ਸੰਭਾਵੀ ਕਾਰਨ ਹੇਠ ਲਿਖੇ ਹਨ ।
 • ਜੀਵਨਸ਼ੈਲੀ ਤਬਦੀਲੀਆਂ: ਅਸਿਹਤਮੰਦ ਭੋਜਨ ਜਿਵੇਂ ਜੰਕ ਫੂਡ ਖਾਣ ਅਤੇ ਕਸਰਤ ਨਾ ਕਰਨ ਨਾਲ ਮਹਿਲਾ ਦਾ ਭਾਰ ਵਧ ਸਕਦਾ ਹੈ । ਮੋਟਾਪਾ ਜਾਂ ਭਾਰ ਵਧਣ ਦੇ ਕਾਰਨ ਹਾਰਮੋਨਾਂ ਦਾ ਅਸੰਤੁਲਨ ਹੋ ਜਾਂਦਾ ਹੈ ਜੋ ਤੁਹਾਡੇ ਮਾਹਵਾਰੀ ਚੱਕਰ ਨੂੰ ਪ੍ਰਭਾਵਿਤ ਕਰਦਾ ਹੈ ।
 • ਇਨਸੁਲਿਨ ਰੋਧਕ: 50-80% ਮਾਮਲਿਆਂ ਵਿੱਚ ਇਨਸੁਲਿਨ ਰੋਧਕ ਇੱਕ ਵੱਡਾ ਕਾਰਨ ਹੁੰਦਾ ਹੈ । ਇਸਦੇ ਕਾਰਨ ਔਰਤਾਂ ਮੋਟੀਆਂ ਵੀ ਹੋ ਸਕਦੀਆਂ ਹਨ ਜਿਸਦੇ ਨਾਲ ਪੀਸੀਓਐਸ ਲੱਛਣ ਹੋਰ ਵਿਗੜ ਜਾਂਦੇ ਹਨ ।
 • ਹਾਰਮੋਨ-ਸਬੰਧੀ ਅਸੰਤੁਲਨ: ਕੁਝ ਹਾਰਮੋਨਾਂ ਵਿੱਚ ਅਸੰਤੁਲਨ ਪੀਸੀਓਐਸ ਵਾਲੀਆਂ ਔਰਤਾਂ ਵਿੱਚ ਆਮ ਹੈ
 • ਪਰਿਵਾਰਕ ਇਤਿਹਾਸ: ਜੇ ਕਿਸੇ ਮਹਿਲਾ ਦੀ ਮਾਂ, ਆਂਈ (ਮਾਸੀ) ਜਾਂ ਭੈਣ ਨੂੰ ਪੀਸੀਓਐਸ ਹੁੰਦਾ ਹੈ ਤਾਂ ਉਸਦੀ ਇਸਨੂੰ ਵਿਕਸਤ ਕਰਨ ਦੀ ਵਧ ਸੰਭਾਵਨਾ ਹੁੰਦੀ ਹੈ ।

+ ਡਾਕਟਰ ਕੋਲ ਕਦੋਂ ਜਾਣ ਦੀ ਲੋੜ ਹੁੰਦੀ ਹੈ ?
ਜੇ ਤੁਸੀਂ ਪੀਸੀਓਐਸ ਦੇ ਕਿਸੇ ਇੱਕ ਜਾਂ ਵਧ ਸੰਕੇਤ ਜਾਂ ਲੱਛਣ ਤੋਂ ਪੀੜਤ ਹੋ ਜਿਵੇਂ ਮੁਹਾਂਸੇ/ਕਿੱਲ, ਜਾਂ ਅਤਿਰੋਮਤਾ/ਵਾਲਾਂ ਦਾ ਜ਼ਿਆਦਾ ਉੱਗਣਾ ਆਦਿ, ਤਾਂ ਕਿਰਪਾ ਕਰਕੇ ਆਪਣੇ ਨਜ਼ਦੀਕੀ ਸਲਾਹਕਾਰ (ਨਾਰੀ-ਰੋਗ ਵਿਸ਼ੇਸ਼ੱਗ) ਕੋਲ ਤੁਰੰਤ ਜਾਓ । ਕਿਉਂਕਿ, ਪੀਸੀਓਐਸ ਦੇ ਕਾਰਨ ਕਈ ਲੰਮੇ ਸਮੇਂ ਦੀਆਂ ਸਮੱਸਿਆਵਾਂ ਹੋਣ ਦਾ ਖਤਰਾ ਵਧ ਸਕਦਾ ਹੈ ਜਿਵੇਂ ਬਾਂਝਪਨ, ਡਾਇਬਟੀਜ਼, ਕਾਰਡਿਓਵਸਕੁਲਰ ਬਿਮਾਰੀਆਂ ਅਤੇ ਗਰਭ-ਅਵਸਥਾ ਸਬੰਧੀ ਜਟਿਲਤਾਵਾਂ ਆਦਿ ।

ਪੀਸੀਓਐਸ ਦੀ ਛੇਤੀ ਤਸ਼ਖੀਸ (ਪਛਾਣ) ਹੋਣ ਦੇ ਨਾਲ ਬਾਂਝਪਨ ਜਿਹੀਆਂ ਤੁਹਾਡੀ ਭਵਿੱਖੀ ਲੰਮੇ ਸਮੇਂ ਦੀਆਂ ਸਮੱਸਿਆਵਾਂ ਤੋਂ ਬਚਾਉ ਹੋ ਜਾਂਦਾ ਹੈ । ਇਨਲਈ, ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋਂ ਜਾਵੇ ਕੋਈ ਕਦਮ ਚੁੱਕੋ ।


+ ਪੀਸੀਓਐਸ ਦਾ ਇਲਾਜ ਕੀ ਹੈ?
ਅਜਿਹੇ ਕਈ ਤਰੀਕੇ ਹਨ ਜਿਸ ਨਾਲ ਮਹਿਲਾ ਪੀਸੀਓਐਸ ਤੇ ਕਾਬੂ ਪਾ ਸਕਦੀ ਹੈ । ਇਸਨੂੰ ਕਾਬੂ ਪਾਉਣ ਦੇ ਵਿਕਲਪ ਲੱਛਣਾਂ ਦੀ ਗੰਭੀਰਤਾ ਤੇ ਨਿਰਭਰ ਕਰ ਸਕਦੇ ਹਨ ।

ਜੀਵਨਸ਼ੈਲੀ ਵਿੱਚ ਸੁਧਾਰ:

ਪੀਸੀਓਐਸ ਵਾਲੀਆਂ ਮਹਿਲਾਵਾਂ ਲਈ, ਜੀਵਨਸ਼ੈਲੀ ਵਿੱਚ ਸਿਹਤਮੰਦ ਤਬਦੀਲੀਆਂ ਕਰਨਾ ਇਸ ਸਥਿਤੀ ਤੇ ਕਾਬੂ ਪਾਉਣ ਵਿੱਚ ਬਹੁਤ ਮਦਦਗਾਰ ਹੋ ਸਕਦਾ ਹੈ । ਇਸ ਲਈ ਜੀਵਨਸ਼ੈਲੀ ਨੂੰ ਪ੍ਰਬੰਧਤ ਕਰਨਾ ਪੀਸੀਓਐਸ ਵਾਲੀਆਂ ਸਾਰੀਆਂ ਮਹਿਲਾਵਾਂ ਲਈ ਮਹੱਤਵਪੂਰਨ ਹੈ, ਭਾਵੇਂ ਤੁਸੀਂ ਮੋਟੇ ਹੋ ਜਾਂ ਦੁਬਲੇ-ਪਤਲੇ ਵੀ ਹੋ ।

ਇੱਕ ਸਿਹਤਮੰਦ ਆਹਾਰ-ਸ਼ੈਲੀ ਨੂੰ ਅਪਨਾਉਣਾ ਇਹ ਯਕੀਨੀ ਬਣਾਵੇਗਾ ਕਿ ਤੁਸੀਂ ਪੋਸ਼ਕ-ਤੱਤਾਂ, ਵਿਟਾਮਿਨਾਂ ਅਤੇ ਮਿਨਰਲਾਂ ਦਾ ਮਿਹਤਮੰਦ ਸੇਵਨ ਪ੍ਰਾਪਤ ਕਰ ਰਹੇ ਹੋ ਅਤੇ ਇਹ ਤੁਹਾਡੇ ਲੰਮੇ ਸਮੇਂ ਦੀ ਬਿਮਾਰੀ ਦੇ ਜੋਖਮ ਨੂੰ ਘਟਾ ਸਕਦਾ ਹੈ ਜਿਵੇਂ ਡਾਇਬਟੀਜ਼ ਅਤੇ ਕਾਰਡਿਓਵਸਕੁਲਰ ਬਿਮਾਰੀ ।

ਘੱਟ ਜੀਆਈ ਯੁਕਤ ਭੋਜਨ ਖਾਣਾ: ਘੱਟ ਗਲਾਈਸੇਮਿਕ ਇੰਡੈਕਸ (ਜੀਆਈ) ਵਾਲਾ ਭੋਜਨ ਖਾ ਕੇ ਇੱਕ ਔਰਤ ਆਪਣੇ ਬਲੱਡ ਸ਼ੁਗਰ ਨੂੰ ਬੇਹਤਰ ਤਰੀਕੇ ਨਾਲ ਸੰਤੁਲਤ ਕਰ ਸਕਦੀ ਹੈ ਅਤੇ ਪੀਸੀਓਐਸ ਲੱਛਣਾਂ ਵਿੱਚ ਸੁਧਾਰ ਕਰ ਸਕਦੀ ਹੈ । ਘੱਟ ਜੀਆਈ ਭੋਜਨਾਂ ਵਿੱਚ ਸਾਬਤ ਅਨਾਜ, ਲੀਨ ਪ੍ਰੋਟੀਨ, ਮੇਵੇ ਅਤੇ ਬੀਜ, ਅਤੇ ਢੇਰ ਸਾਰੇ ਤਾਜ਼ੇ ਫੱਲ ਅਤੇ ਗੈਰ-ਸਟਾਰਚਯੁਕਤ ਸਬੀਜ਼ੀਆਂ ਸ਼ਾਮਲ ਹਨ । ਇਹ ਜਾਣਨ ਲਈ ਕਿ ਤੁਹਾਡੀ ਖਾਸ ਲੋੜਾਂ ਦੇ ਮੁਤਾਬਕ ਸਰਵੋਤਮ ਭੋਜਨ ਵਿਕਲਪ ਕਿਰੜੇ ਹਨ ਆਪਣੇ ਡਾਕਟਰ ਜਾਂ ਪੋਸ਼ਨ-ਵਿਸ਼ੇਸ਼ੱਗ ਨਾਲ ਗੱਲ ਕਰੋ । ਘੱਟ ਵਸਾ ਵਾਲਾ ਭੋਜਨ ਲੈਣ ਦੀ ਵੀ ਸਲਾਹ ਦਿੱਤੀ ਜਾਂਦੀ ਹੈ ।

ਥੋੜਾ ਖੋੜਾ ਭੋਜਨ ਖਾਓ, ਪਰ ਛੋਟੇ ਅੰਤਰਾਲਾਂ ਤੇ: ਇੱਕ ਦਿਨ ਵਿੱਚ ਛੋਟੇ ਅੰਤਰਾਲਾਂ ਤੇ ਥੋੜਾ ਥੋੜਾ ਭੋਜਨ ਤੁਹਾਡੀ ਬਲੱਡ ਸ਼ੁਗਰ ਨੂੰ ਸੰਤੁਲਿਤ ਰੱਖਣ ਵਿੱਚ ਮਦਦ ਕਰ ਸਕਦਾ ਹੈ । ਤੁਹਾਨੂੰ ਹਰ 3-4 ਘੰਟਿਆਂ ਵਿੱਚ ਭੋਜਨ ਕਰਨ ਦੀ ਯੋਜਨਾ ਬਣਾਉਣੀ ਚਾਹੀਦੀ ਹੈ ।ਵਧ ਪਾਣੀ ਪੀਣਾ: ਇਨਸੁਲਿਨ ਪ੍ਰਤੀ ਰੋਧਕ ਹੋਣ ਦੇ ਕਾਰਨ, ਪੀਸੀਓਐਸ ਵਾਲੀ ਔਰਤ ਨੂੰ ਵਾਟਰ ਵੇਟ ਗੇਨ (ਪਾਣੀ ਨਾ ਪੀਣ ਵਜੋਂ ਥੋੜ੍ਹੀ ਦੇਰ ਲਈ ਭਾਰ ਵਧਣਾ) ਜਾਂ ਛੇਤੀ ਨਿਰਜਲੀਕਰਨ ਹੋ ਸਕਦਾ ਹੈ । ਇਸਲਈ, ਤੁਹਾਡੇ ਲਈ ਦਿਨ ਵਿੱਚ ਘੱਟੋ-ਘੱਟ 8 ਗਲਾਸ ਪਾਣੀ ਪੀਣਾ ਬਹੁਤ ਜ਼ਰੂਰੀ ਹੈ ।ਸਰੀਰਕ ਗਤੀਵਿਧੀ ਜਾਂ ਕਸਰਤ: ਇਹ ਤੁਹਾਡੇ ਊਰਜਾ ਪੱਧਰਾਂ ਨੂੰ ਵਧਾਉਂਦੀ ਹੈ, ਆਤਮ-ਸਨਮਾਨ ਵਧਾਉਂਦੀ ਹੈ ਅਤੇ ਤੁਹਾਡਾ ਤਨਾਉ ਘਟਾਉਂਦੀ ਹੈ । ਸਰਕਾਰੀ ਦਿਸ਼ਾ-ਨਿਰਦੇਸ਼, ਸਹੀ ਭਾਰ ਕਾਇਮ ਰੱਖਣ ਵਿੱਚ ਮਦਦ ਕਰਨ ਲਈ ਹਰ ਰੋਜ਼ 30 ਤੋਂ 60 ਮਿੰਟ ਸਰੀਰਕ ਗਤੀਵਿਧੀ ਦੀ ਸਲਾਹ ਦਿੰਦੇ ਹਨ । ਹਰ ਰੋਜ਼ ਦਿਨ ਵਿੱਚ ਘੱਟੋ-ਘੱਟ 90 ਮਿੰਟ ਦੀ ਕਸਰਤ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ।


ਮਹਿਜ਼ ਇੱਕ ਆਹਾਰ-ਸਾਰਲੀ ਦੀ ਪਾਲਣਾ ਕਰਨ ਦੀ ਬਜਾਏ ਸਰੀਰਕ ਗਤੀਵਿਧੀ ਜਾਂ ਕਸਰਤ ਦੇ ਨਾਲ-ਨਾਲ ਚੰਗਾ ਭੋਜਨ ਲੈ ਕੇ ਵੀ ਭਾਰ ਨੂੰ ਕਾਫੀ ਬੇਹਤਰ ਤਰੀਕੇ ਨਾਲ ਨਿਯੰਤ੍ਰਤ ਕੀਤਾ ਜਾ ਸਰਦਾ ਹੈ ।

ਪੀਸੀਓਐਸ ਤੋਂ ਪੀੜਤ ਮੋਟੀ ਜਾਂ ਵਧ ਭਾਰ ਵਾਲੀ ਮਹਿਲਾ ਜੋ ਭਾਰ ਘਟਾਉਂਦੀ ਹੈ ਅਤੇ ਇੱਕ ਸਿਹਤਮੰਦ ਜੀਵਨਸ਼ੈਲੀ ਅਪਨਾਉਂਦੀ ਹੈ, ਉਹ ਪ੍ਰਭਾਵੀ ਤੌਰ ਤੇ ਲੰਮੇ ਸਮੇਂ ਦੀਆਂ ਸਿਹਤ ਸਮੱਸਿਆਵਾਂ ਦੇ ਜੋਖਮ ਨੂੰ ਘਟਾ ਸਕਦੀ ਹੈ ਜਿਵੇਂ ਡਾਇਬਟੀਜ਼ ਅਤੇ ਕਾਰਡਿਓਵਸਕੁਲਰ ਬਿਮਾਰੀਆਂ ।

ਦਵਾਈਆਂ

ਜੇ ਤੁਸੀਂ ਪੀਸੀਓਐਸ ਨਾਲ ਪੀੜਤ ਹੋ, ਤਾਂ ਤੁਹਾਡਾ ਡਾਕਟਰ ਤੁਹਾਨੂੰ ਇਨਸੁਲਿਨ ਘਟਾਉਣ ਵਾਲੀਆਂ ਦਵਾਈਆਂ ਲੈਣ ਲਈ ਕਹਿ ਸਕਦਾ ਹੈ ਜਿਵੇਂ ਮਾਯੋ-ਇਨੋਸਿਟੋਲ ਅਤੇ ਮੈਟਫੋਰਮਿਨ, ਪੁਰਸ਼-ਰੋਧੀ ਹਾਰਮੋਨ ਦਵਾਈਆਂ, ਗਰਭਨਿਰੋਧਕ ਗੋਲੀਆਂ, ਓਵੂਲੇਸ਼ਨ ਨੂੰ ਪ੍ਰੇਰਿਤ ਕਰਨ ਵਾਲੀਆਂ ਦਵਾਈਆਂ, ਵਿਟਾਮਿਨ ਡੀ ਪੂਰਕ ਆਦਿ । ਡਾਕਟਰ ਸਰਜਰੀ ਦੀ ਸਿਫਾਰਿਸ਼ ਵੀ ਕਰ ਸਕਦਾ ਹੈ ਜੇ ਮਰੀਜ਼ ਉੱਪਰਲੀ ਥਰੇਪੀ ਤੇ ਪ੍ਰਤੀਕਿਰਿਆ ਨਹੀਂ ਜਤਾਉਂਦਾ ਹੈ ।

ਕਿਰਪਾ ਕਰਕੇ ਕੋਈ ਵੀ ਦਵਾਈਆਂ ਲੈਣ ਤੋਂ ਪਹਿਲਾਂ ਆਪਣੇ ਨਜ਼ਦੀਕੀ ਨਾਰੀ-ਰੋਗ ਵਿਸ਼ੇਸ਼ੱਗ ਨਾਲ ਮਸ਼ਵਰਾ ਕਰੋ ।
Social   |     |     |